ਹੁਸ਼ਿਆਰਪੁਰ 'ਚ ਸ਼ਮਸ਼ਾਨ ਘਾਟ ਕੋਲ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ - ਹੁਸ਼ਿਆਰਪੁਰ
ਹੁਸ਼ਿਆਰਪੁਰ ਦੇ ਮੁਹੱਲਾ ਰਹੀਮਪੁਰ ਦੇ ਸ਼ਮਸ਼ਾਨ ਘਾਟ ਦੇ ਗੇਟ ਕੋਲ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਰਾਹਗੀਰ ਨੇ ਇਸ ਲਾਸ਼ ਨੂੰ ਦੇਖਿਆ ਅਤੇ ਇਸ ਦੀ ਜਾਣਕਾਰੀ ਮੁਹੱਲੇ ਦੇ ਕੌਂਸਲਰ ਬਲਵਿੰਦਰ ਬਿੰਦੀ ਨੂੰ ਦਿੱਤੀ ਜਿਸ ਤੋਂ ਬਾਅਦ ਬਲਵਿੰਦਰ ਬਿੰਦੀ ਮੁਹਲੇ ਦੇ ਕੁੱਝ ਸੱਜਣਾ ਨਾਲ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਦੀ ਲਾਸ਼ ਦੇਖ ਕੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।