ਯੂਨਾਈਟਿਡ ਸਿੱਖਸ ਸੰਸਥਾ ਵੱਲੋਂ ਪੰਜਾਬ ‘ਚ ਅਫ਼ਗਾਨੀ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਹੈ ਮਦਦ - United Sikhs
ਮੋਹਾਲੀ: ਯੂਨਾਈਟਿਡ ਸਿੱਖ, ਸਿੱਖ ਭਾਈਚਾਰੇ ਦੀ ਇੱਕ ਵਿਸ਼ਵਵਿਆਪੀ ਸਮਾਜਿਕ ਸੰਸਥਾ ਹੈ, ਜੋ ਲੋੜਵੰਦ ਅਫ਼ਗਾਨੀ ਬੱਚਿਆਂ ਨੂੰ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਨਾ ਸਿਰਫ਼ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਬਲਕਿ ਨੈਤਿਕ ਸਹਾਇਤਾ ਵੀ ਦੇ ਰਹੀ ਹੈ। ਯੂਨਾਈਟਿਡ ਸਿੱਖਸ ਦੇ ਡਾਇਰੈਕਟਰ, ਗੁਰਪ੍ਰੀਤ ਸਿੰਘ ਨੇ ਕਿਹਾ, “ਅਸੀਂ ਲੋੜਵੰਦ ਅਫ਼ਗਾਨੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਰਹੇ ਹਾਂ। ਅਸੀਂ ਲੋੜਵੰਦ ਪਰਿਵਾਰਾਂ ਨੂੰ ਡਾਕਟਰੀ, ਵਿੱਦਿਅਕ, ਮਕਾਨ ਦਾ ਕਿਰਾਇਆ, ਕਰਿਆਨਾ ਆਦਿ ਮੁਹੱਈਆ ਕਰਵਾ ਰਹੇ ਹਾਂ। ਅਫ਼ਗਾਨਿਸਤਾਨ ਵਿੱਚ ਵਸਦੇ ਪਰਿਵਾਰ ਉਨ੍ਹਾਂ ਨੂੰ ਫੀਸ, ਭੋਜਨ ਜਾਂ ਰਿਹਾਇਸ਼ ਲਈ ਲੋੜੀਂਦੇ ਪੈਸੇ ਭੇਜਣ ਦੀ ਸਥਿਤੀ ਵਿੱਚ ਨਹੀਂ ਹਨ। ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਯੂਨਾਈਟਿਡ ਸਿੱਖਸ ਸੰਗਠਨ ਅਫ਼ਗਾਨ ਵਿਦਿਆਰਥੀਆਂ ਨੂੰ ਹਰ ਸੰਭਵ ਤਰੀਕੇ ਨਾਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ।