ਪੁਲਿਸ ਦੀ ਅਨੋਖੀ ਮੁਹਿੰਮ, ਗੁਆਚੇ ਫ਼ੋਨ ਲੱਭ ਕੇ ਕੀਤੇ ਮਾਲਕਾਂ ਹਵਾਲੇ - ਗੁਆਚੇ ਫ਼ੋਨ ਲੱਭ ਕੇ
ਤਰਨਤਾਰਨ: ਪੁਲਿਸ ਵੱਲੋਂ ਪਬਲਿਕ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਹਰ ਰੋਜ਼ ਤਰਾ ਤਰਾ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਐਸਐਸਪੀ ਦਫ਼ਤਰ ਵਿਖੇ ਜਿਨ੍ਹਾਂ ਵਿਅਕਤੀਆਂ ਵੱਲੋਂ ਆਪਣੇ ਗੁੰਮ ਹੋਣ ਸਬੰਧੀ ਸਾਂਝ ਕੇਂਦਰ ’ਚ ਮੁਬਾਇਲ ਗੁੰਮ ਦੀ ਰਿਪੋਰਟ ਦਰਜ ਕਰਵਾਈ ਸੀ ਉਹਨਾਂ ਦੇ ਮਾਲਕਾਂ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨ ਸੌਂਪੇ ਗਏ। ਇਸ ਮੌਕੇ ਐਸਐਸਪੀ ਧਰੁਮਨ ਐਚ ਨਿਬਾਲੇ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਜੀਤ ਸਿੰਘੱ ਟਰੈਫਿਕ ਇੰਚਾਰਜ ਦੀ ਅਗਵਾਈ ਹੇਠ ਟੈਕਨੀਕਲ ਸੈਲ ਦੀ ਮਦਦ ਨਾਲ ਟ੍ਰੇਸ ਕੀਤਾ ਗਿਆ ਤਾਂ ਜੋ ਸ਼ਰਾਰਤੀ ਅਨਸਰਾਂ ਵੱਲੋਂ ਇੰਨਾ ਮੋਬਾਈਲ ਫ਼ੋਨਾਂ ਦੀ ਗਲਤ ਵਰਤੋਂ ਨਾ ਕੀਤੀ ਜਾ ਸਕੇ।