ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਲਗਾਇਆ ਗਿਆ ਅਨੋਖਾ ਲੰਗਰ - ਪਾਰਕ
ਫ਼ਿਰੋਜਪੁਰ: ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਕੌਂਸਲ ਵੱਲੋਂ ਸੁੱਕੇ ਅਤੇ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਨਗਰ ਕੌਂਸਲ ਵੱਲੋਂ ਫਿਰੋਜ਼ਪੁਰ ਸ਼ਹਿਰ ਅੰਦਰ 200 ਪੌਦੇ ਅਤੇ 200 ਬੈਗ ਜੈਵਿਕ ਖਾਦ ਮੁਫ਼ਤ 'ਚ ਵੰਡੀ ਗਈ। ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਨਗਰ ਕੌਂਸਲ ਪਾਰਕ ਦੇ ਬਾਹਰ ਇਕ ਪੌਦਾ ਲੰਗਰ ਲਗਾਇਆ ਗਿਆ। ਇਸ ਪ੍ਰੋਗਰਾਮ ਦੋਰਾਨ ਵੱਖ-ਵੱਖ ਕਿਸਮ ਦੇ ਲਗਭਗ 200 ਪੌਦੇ ਸ਼ਹਿਰ ਵਾਸੀਆ ਨੂੰ ਮੁਫ਼ਤ 'ਚ ਵੰਡੇ ਗਏ। ਵਾਤਾਵਰਣ ਪ੍ਰੇਮੀਆਂ ਜਿੰਨ੍ਹਾਂ ਵੱਲੋਂ ਆਪਣੇ ਘਰਾਂ ਅੰਦਰ ਗਮਲੇ, ਪੌਦੇ ਜਾਂ ਗਾਰਡਨ ਆਦਿ ਬਣਾਇਆ ਗਿਆ ਹੈ। ਉਹਨਾ ਦੀ ਸਾਂਭ-ਸੰਭਾਲ ਲਈ 200 ਬੈਗ ਖਾਦ ਵੰਡੀ ਗਈ।