ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਅਨੋਖਾ ਪ੍ਰਦਰਸ਼ਨ - ਬਠਿੰਡਾ
ਬਠਿੰਡਾ : ਪੈਟਰੋਲ ਦੀਆਂ ਕੀਮਤਾਂ ਤੋਂ ਬਾਅਦ ਰਸੋਈ ਗੈਸ ਦੀ ਕੀਮਤ ਵਿੱਚ ਕੀਤੇ ਗਏ 50 ਰੁਪਏ ਦੇ ਵਾਧੇ ਦੇ ਰੋਸ ਵਜੋਂ ਬਠਿੰਡਾ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਵਿਜੇ ਕੁਮਾਰ ਵੱਲੋਂ ਪੁਰਾਤਨ ਵਿਧੀ ਰਾਹੀਂ ਮੁੱਖ ਸੜਕ 'ਤੇ ਚੁੱਲ੍ਹਾ ਬਾਲ ਕੇ ਰੋਟੀਆਂ ਪਕਾਈਆਂ ਗਈਆਂ ਇਸ ਮੌਕੇ ਉਨ੍ਹਾਂ ਵੱਲੋਂ ਗਲ ਵਿੱਚ ਨਕਲੀ ਸਿਲੰਡਰ ਵੀ ਪਾਏ ਗਏ ਸਨ। ਵਿਜੇ ਕੁਮਾਰ ਨੇ ਕਿਹਾ ਕਿ ਲਗਾਤਾਰ ਵੱਧ ਰਹੀਆਂ ਰਸੋਈ ਗੈਸ ਦੀਆਂ ਕੀਮਤਾਂ ਨੇ ਆਮ ਵਰਗ ਨੂੰ ਕਾਫੀ ਪ੍ਰਭਾਵਤ ਕੀਤਾ ਹੈ ਅਤੇ ਇਸ ਕਾਰਨ ਰਸੋਈ ਦਾ ਬਜਟ ਵਿਗੜ ਗਿਆ ਹੈ।