ਵਾਹਨਾਂ 'ਤੇ ਕਿਸਾਨ ਏਕਤਾ ਦੇ ਸਟਿੱਕਰ ਲਗਾ ਕੇ ਨੌਜਵਾਨਾਂ ਨੇ ਛੇੜੀ ਅਨੋਖੀ ਮੁਹਿੰਮ
ਬਠਿੰਡਾ: ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਕਿਸਾਨੀ ਸੰਘਰਸ਼ 'ਚ ਹਰ ਕੋਈ ਆਪੋ-ਆਪਣਾ ਯੋਗਦਾਨ ਦੇ ਰਿਹਾ ਹੈ। ਸਥਾਨਕ ਸ਼ਹਿਰ 'ਚ ਅਨੋਖੇ ਢੰਗ ਦੇ ਨਾਲ ਕਿਸਾਨੀ ਸੰਘਰਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਸਾਂਝੇ ਤੌਰ 'ਤੇ ਬੈਨਰ, ਪੋਸਟਰ, ਸਟਿੱਕਰ, ਬੈੱਜ ਆਦਿ ਦਾ ਲੰਗਰ ਲਗਾਇਆ ਹੈ। ਇਸ ਮੌਕੇ ਦੁਕਾਨਦਾਰ ਨੇ ਗੱਲ ਕਰਦੇ ਹੋਏ ਕਿਹਾ ਕਿ ਉਹ ਇਸ ਨਾਲ ਆਪ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਰਹੇ ਹਨ ਅਤੇ ਨਾਲ ਹੀ ਲੋਕਾਂ ਨੂੰ ਇਸਦਾ ਹਿੱਸਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕਿੱਤਾ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਤੇ ਕਾਨੂੰਨ ਰੱਦ ਕਰਵਾਉਣ ਲਈ ਸਾਰੇ ਨਾਲ ਖੜ੍ਹੇ ਹਨ।