ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤਾ ਫਗਵਾੜਾ ਹਸਪਤਾਲ ਦਾ ਦੌਰਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
ਫਗਵਾੜਾ: ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਾਂਸਦ ਅਤੇ ਕੇਂਦਰੀ ਰੇਲ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕੋਵਿਡ ਦੀ ਵੈਕਸੀਨ ਨੂੰ ਲੈ ਕੇ ਫਗਵਾੜਾ ਦੀ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਵਿੱਚ ਚੱਲ ਰਹੇ ਕੌਮੀ ਵੈਕਸੀਨ ਸਿਸਟਮ ਦਾ ਨਿਰੀਖਣ ਵੀ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕ ਬੇਝਿੱਜਕ ਹੋ ਕੇ ਕੋਰੋਨਾ ਵੈਕਸੀਨ ਦੇ ਟੀਕੇ ਲਗਾਉਣ ਤਾਂ ਜੋ ਇਸ ਜਾਨਲੇਵਾ ਬੀਮਾਰੀ ਤੋਂ ਮੁਕਤ ਹੋ ਸਕੀਏ। ਸੋਮ ਪ੍ਰਕਾਸ਼ ਨੇ ਭਾਰਤ ਦੀ ਬਣੀ ਕੋਰੋਨਾ ਵੈਕਸੀਨ ਦਵਾਈ ਵਿਦੇਸ਼ਾਂ ਵਿੱਚ ਭੇਜਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕੀ ਭਾਰਤ ਵਿੱਚ ਬਣੀ ਕੋਰੋਨਾ ਵੈਕਸੀਨ ਹੁਣ ਵਿਸ਼ਵ ਦੇ ਕਈ ਦੇਸ਼ਾਂ ਨੂੰ ਭੇਜੀ ਜਾ ਚੁੱਕੀ ਹੈ ਅਤੇ ਕਈ ਦੇਸ਼ਾਂ ਨੂੰ ਭੇਜੀ ਜਾ ਰਹੀ ਹੈ।