ਨਵੇਂ ਸਾਲ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ - ਕੇਂਦਰੀ ਮੰਤਰੀ ਹਰਦੀਪ ਪੁਰੀ
ਅੰਮ੍ਰਿਤਸਰ: ਨਵੇਂ ਸਾਲ ਦੇ ਸ਼ੁਭ ਆਰੰਭ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਉਹਨਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਉਥੇ ਹੀ ਬਾਣੀ ਦਾ ਆਨੰਦ ਰਸ ਮਾਣਿਆ ਗਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕੀ ਅੱਜ ਨਵੇਂ ਸਾਲ ਦੇ ਮੌਕੇ ਵਾਹਿਗੁਰੂ ਦੇ ਘਰ ਨਤਮਸਤਕ ਹੋਣ ਲਈ ਪਹੁੰਚੇ ਹਾਂ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਦੇਸ਼ ਭਰ ਵਿੱਚ ਕੋਰੋਨਾ ਦੀ ਤੀਸਰੀ ਵੇਵ ਦੇ ਬਾਰੇ ਉਹਨਾਂ ਕਿਹਾ ਕਿ ਦੇਸ਼ਵਾਸੀਆਂ ਨੂੰ ਤਕਰੀਬਨ ਕੋਰੋਨਾ ਦੀਆਂ ਡੋਜ਼ ਲੱਗ ਚੁੱਕਿਆ ਹਨ ਅਤੇ ਬਾਕੀ ਵੈਕਸੀਨ ਦਾ ਪੂਰਾ ਇੰਤਜ਼ਾਮ ਹੈ, ਜੇਕਰ ਲੋੜ ਪਈ ਤਾਂ ਪੁਖਤਾ ਪ੍ਰਬੰਧ ਕੀਤੇ ਜਾਣਗੇ।