ਭਾਜਪਾ ਆਗੂ ਨੇ ਕੇਂਦਰੀ ਬਜਟ ਦੀਆਂ ਤਰੀਫਾਂ ਦੇ ਬੰਨ੍ਹੇ ਪੁੱਲ ! - Union Budget 2022
ਲੁਧਿਆਣਾ: ਬੀਤੇ ਦਿਨ ਕੇਂਦਰੀ ਬਜਟ ਪੇਸ਼ ਹੋਇਆ ਹੈ ਜਿਸ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਬਜਟ ਦੀਆਂ ਤਜਵੀਜ਼ਾਂ ਅਤੇ ਫ਼ਾਇਦੇ ਦੱਸਣ ਲਈ ਇੱਕ ਵਰਚੁਅਲ ਮੀਟਿੰਗ ਦਾ ਪ੍ਰਬੰਧ (PM Modi virtual meeting) ਕੀਤਾ ਗਿਆ। ਲੁਧਿਆਣਾ ਵਿਚ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਇਸ ਵਰਚੁਅਲ ਮੀਟਿੰਗ ਨੂੰ ਸੁਣਨ ਲਈ ਭਾਜਪਾ ਦੇ ਵਰਕਰ ਵੱਡੀ ਤਦਾਦ ’ਚ ਪਹੁੰਚੇ ਜਿੰਨ੍ਹਾਂ ਨੇ ਬਜਟ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਇ ਸੁਣੀ। ਇਸ ਦੌਰਾਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਦੱਸਿਆ ਕਿ ਦੇਸ਼ ਵਾਸੀਆਂ ਲਈ ਜੋ ਬੀਤੇ ਦਿਨ ਬਜਟ ਪੇਸ਼ ਕੀਤਾ ਗਿਆ ਹੈ ਉਸ ਬਜਟ ਦੀਆਂ ਸਾਰੇ ਦੇਸ਼ ਵਿੱਚ ਤਾਰੀਫ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀਐਮ ਆਮ ਲੋਕਾਂ ਨੂੰ ਇਸ ਬਜਟ ਦਾ ਫ਼ਾਇਦਾ ਸਮਝਾਉਣ ਲਈ ਮੀਟਿੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪਣੀ ਗੱਲ ਲੋਕਾਂ ਤੱਕ ਅਤੇ ਦੇਸ਼ ਵਾਸੀਆਂ ਤੱਕ ਪਹੁੰਚਾਉਣ ਲਈ ਵਰਚੁਅਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸਿਰਫ਼ ਇੱਕੋ ਹੀ ਨਾਅਰਾ ਹੈ ਵਿਕਾਸ ਦਾ ਜਿਸ ਨੂੰ ਲੈ ਕੇ ਉਹ ਪੰਜਾਬ ਦੇ ਵਿੱਚ ਚੋਣਾਂ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਅੰਦਰ ਵੀ ਉਨ੍ਹਾਂ ਹੁਣ 6 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ।