ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਬਿਆਨ ਦੀ ਮੁਸਲਿਮ ਭਾਈਚਾਰੇ ਨੇ ਕੀਤੀ ਨਿਖੇਧੀ - Narendra Tomar should apologize
ਮਲੇਰਕੋਟਲਾ: ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਤੇ ਇਸ ਕਿਸਾਨੀ ਅੰਦੋਲਨ ਦਾ ਸਾਥ ਹਰ ਇੱਕ ਵਰਗ ਤੇ ਹਰੇਕ ਕਿੱਤੇ ਦੇ ਲੋਕ ਡੇਰੇ ਨੇ ਜੇਕਰ ਗੱਲ ਕਰੀਏ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਤਾਂ ਉਸ ਨੇ ਬੀਤੇ ਦਿਨ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਭੀੜ ਇਕੱਠਾ ਕਰਕੇ ਕੋਈ ਕਾਨੂੰਨ ਬਦਲੇ ਨਹੀਂ ਜਾ ਸਕਦੇ। ਇਸ ਨੂੰ ਲੈ ਕੇ ਹਰ ਵਰਗ ਦੇ ਲੋਕ ਗੁੱਸੇ ਵਿੱਚ ਹਨ। ਜ਼ਿਲ੍ਹੇ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਤਾਂ ਉਨ੍ਹਾਂ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਹੁਣ ਇਸ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਬਿਆਨ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਭੀੜ ਕਹਿਣਾ ਬੇਹੱਦ ਸ਼ਰਮਨਾਕ ਹੈ ਦੇ ਇੱਕ ਜ਼ਿੰਮੇਵਾਰ ਮੰਤਰੀ ਵੱਲੋਂ ਅਜਿਹਾ ਬਿਆਨ ਦੇਣਾ ਬੇਹੱਦ ਹੀ ਨਿੰਦਣਯੋਗ ਹੈ। ਇਸ ਕਰਕੇ ਤੁਰੰਤ ਆਪਣੇ ਇਸ ਬਿਆਨ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।