ਵੈਕਸੀਨੇਸ਼ਨ ਅਭਿਆਨ ਤਹਿਤ ਐੱਨਜੀਓ ਵੱਲੋਂ ਦਿੱਤਾ ਜਾ ਰਿਹਾ ਸਰਕਾਰ ਦਾ ਸਾਥ - ਦਿੱਤਾ ਜਾ ਰਿਹਾ ਸਰਕਾਰ ਦਾ ਸਾਥ
ਫਾਜ਼ਿਲਕਾ: ਭਾਰਤ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵੈਕਸੀਨੇਸ਼ਨ ਅਭਿਆਨ ਤਹਿਤ ਜਿੱਥੇ ਡਾਕਟਰ ਦਿਨ ਰਾਤ ਜੁਟੇ ਹੋਏ ਹਨ। ਉੱਥੇ ਹੀ ਦੂਜੇ ਪਾਸੇ ਕੋਰੋਨਾ ਵਾਇਰਸ ਦੇ ਦੌਰ ’ਚ ਐੱਨਜੀਓ ਵੱਲੋਂ ਖੁੱਲ੍ਹ ਕੇ ਸਰਕਾਰ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਜਲਾਲਾਬਾਦ ਦੀ ਭਾਰਤ ਵਿਕਾਸ ਪ੍ਰੀਸ਼ਦ ਅਤੇ ਬਾਰ ਐਸੋਸੀਏਸ਼ਨ ਵੱਲੋਂ ਵੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਟੀਕਾਕਰਨ ਕੀਤਾ ਗਿਆ ਇਸ ਮੌਕੇ ਟੀਕਾ ਲਗਵਾਉਣ ਆਏ ਲੋਕਾਂ ਨੇ ਦੱਸਿਆ ਕਿ ਹਰੇਕ ਬੰਦੇ ਨੂੰ ਇਸ ਟੀਕਾਕਰਨ ਅਭਿਆਨ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।