ਬਟਾਲਾ ਵਿਖੇ ਕਰਵਾਇਆ ਗਿਆ ਅੰਡਰ-20 ਕਬੱਡੀ ਕੱਪ - ਗੁਰਦਾਸਪੁਰ ਨਿਊਜ਼ ਅਪਡੇਟ
ਗੁਰਦਾਸਪੁਰ: ਬਟਾਲਾ ਵਿਖੇ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਐਸਐਲ ਬਾਵਾ ਡੀਏਵੀ ਕਾਲਜ ਵੱਲੋਂ ਅੰਡਰ-20 ਕਬੱਡੀ ਕੱਪ ਕਰਵਾਇਆ ਗਿਆ। ਇਸ ਬਾਰੇ ਦੱਸਦੇ ਹੋਏ ਐਸਐਲ ਬਾਵਾ ਡੀਏਵੀ ਕਾਲਜ ਦੇ ਪ੍ਰਿੰਸੀਪਲ ਵਰਿੰਦਰ ਭਾਟੀਆ ਨੇ ਦੱਸਿਆ ਇਸ ਕੱਬਡੀ ਕੱਪ 'ਚ ਵੱਖ-ਵੱਖ ਸੰਸਥਾਵਾਂ ਦੀਆਂ 10 ਟੀਮਾਂ ਨੇ ਹਿੱਸਾ ਲਿਆ। ਜੇਤੂ ਟੀਮਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮਾਂ ਨੂੰ ਨਗਦ ਰਾਸ਼ੀ ਵੀ ਦਿੱਤੀ ਗਈ। ਪ੍ਰਿੰਸੀਪਲ ਸਣੇ ਹੋਰਨਾਂ ਕਈ ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਇਹ ਕੱਬਡੀ ਕੱਪ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੁਕ ਕਰਨ ਤੇ ਖੇਡਾਂ ਨਾਲ ਜੋੜਨ ਲਈ ਕਰਵਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਨੌਜਵਾਨ ਵਰਗ ਖੇਡਾਂ ਨਾਲ ਜੁੜ ਕੇ ਨਸ਼ੇ ਤੋਂ ਬਚ ਸਕਦਾ ਹੈ। ਮੌਜੂਦਾ ਸਮੇਂ ਦੀ ਲੋੜ ਮੁਤਾਬਕ ਸਾਨੂੰ ਨੌਜਵਾਨ ਪੀੜੀ ਦੇ ਲੋਕਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੁਕ ਕਰਨਾ ਚਾਹੀਦਾ ਹੈ, ਤਾਂ ਜੋ ਨੌਜਵਾਨ ਵੱਧ ਚੜ੍ਹ ਕੇ ਖੇਡਾਂ 'ਚ ਹਿੱਸਾ ਲੈਣ ਅਤੇ ਆਪਣੀ ਚੰਗੀ ਸਿਹਤ ਬਰਕਰਾਰ ਰੱਖ ਸਕਣ।