ਚਾਚੇ ਨੇ ਮਾਰਿਆ ਭਤੀਜਾ, ਜਾਣੋ ਕੀ ਸਨ ਝਗੜੇ ਦੇ ਕਾਰਨ - ਰੱਤੇਵਾਲ
ਨਵਾਂ ਸ਼ਹਿਰ: ਪਿੰਡ ਰੱਤੇਵਾਲ ਵਿੱਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਲੜਾਈ ਵਿੱਚ ਇੱਕ 27 ਸਾਲ ਦੇ ਨੌਜਵਾਨ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਮ੍ਰਿਤਕ ਦੇ ਚਾਚੇ ਨੇ ਹੀ ਕੀਤਾ ਹੈ। ਥਾਣਾ ਕਾਠਗੜ ਦੇ ਮੁੱਖੀ ਸਬ ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਮਿਰਤਿਕ ਨਵੀਨ ਪਾਸਵਾਨ ਜੋ ਕਿ 15 ਦਿਨ ਪਹਿਲਾਂ ਹੀ ਆਪਣੇ ਚਾਚੇ ਦੇ ਕੋਲ ਦੀਵਾਲੀ ਮਨਾਉਣ ਲਈ ਆਇਆ ਸੀ। ਦੇਰ ਰਾਤ ਦੋਨਾਂ ਨੇ ਸ਼ਰਾਬ ਜਿਆਦਾ ਪੀਤੀ ਹੋਈ ਸੀ ਤਾਂ ਨਵੀਨ ਪਾਸਵਾਨ ਅਤੇ ਉਸਦੇ ਚਾਚੇ ਬੈਜਨਾਥ ਵਿਚਕਾਰ ਪੈਸਿਆ ਨੂੰ ਲੈਕੇ ਝਗੜਾ ਹੋ ਗਿਆ। ਗੁੱਸੇ ਵਿੱਚ ਬੈਜਨਾਥ ਨੇ ਕੋਲ ਪਏ ਕੁਹਾੜੇ ਨਾਲ ਆਪਣੇ ਭਤੀਜੇ ਨਵੀਨ ਪਾਸਵਾਨ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੌਕੇ ਪਹੁੰਚ ਕੇ ਕਾਤਲ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ।