ਰੂਪਨਗਰ-ਸਰਹੰਦ ਨਹਿਰ ਵਿੱਚੋਂ ਮਿਲੀ ਲਾਵਾਰਿਸ ਲਾਸ਼ - ਸਰਹਿੰਦ ਨਹਿਰ
ਰੋਪੜ: ਰੋਪੜ ਦੀ ਸਰਹਿੰਦ ਨਹਿਰ ਵਿੱਚ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤਾ ਚ ਤਰਦੀ ਹੋਈ ਦਿਖਾਈ ਦਿੱਤੀ।ਲਾਸ਼ ਨੂੰ ਤਰਦਿਆਂ ਦੇਖ ਕਿਸੇ ਵੱਲੋਂ ਨਹਿਰ ਦੇ ਕਿਨਾਰੇ ਬੰਨ ਦਿੱਤਾ ਗਿਆ। ਲੋਕਾ ਵੱਲੋਂ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਗਈ। ਪੁਲਿਸ ਕਰੀਬ ਇੱਕ ਘੰਟੇ ਬਾਅਦ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮ੍ਰਿਤਕ ਘਰ ਵਿੱਚ ਪਹੁੰਚਾਇਆਂ ਅਤੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਮ੍ਰਿਤਕ ਵਿਅਕਤੀ ਨਵਾਂਸ਼ਹਿਰ ਜਿਲੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।