ਮਾਨਵਤਾ ਦੀ ਸੇਵਾ 'ਚ ਕਾਰਜਸ਼ੀਲ 'ਉਧਮ ਐੱਨਜੀਓ' - blood donation
ਕੌਮਾਂਤਰੀ ਖੂਨਦਾਨ ਦਿਵਸ ਦੇ ਮੌਕੇ 'ਤੇ ਈਟੀਵੀ ਭਾਰਤ ਦੀ ਟੀਮ ਨੇ ਉਧਮ ਐੱਨਜੀਓ ਦੇ ਨੌਜਵਾਨ ਸਮਾਜ ਸੇਵਿਆਂ ਨਾਲ ਗੱਲਬਾਤ ਕੀਤੀ। ਉਧਮ ਐੱਨਜੀਓ 2010 ਤੋਂ ਮਾਨਵਤਾ ਦਾ ਇਹ ਕਾਰਜ ਸੰਭਾਲ ਰਹੀ ਹੈ ਤੇ ਸਮਾਜ ਨੂੰ ਸਮਾਜ ਸੇਵੀ ਬਣਣ ਲਈ ਪ੍ਰੇਰਿਤ ਕਰ ਰਹੀ ਹੈ। ਇਹ ਐੱਨਜੀਓ ਪੀਜੀਆਈ ਸਮੇਤ ਸੇਕਟਰ 16 ਤੇ 32 ਦੇ ਹਸਪਤਾਲਾਂ ਵਿੱਚ ਦੂਰੋਂ ਦੂਰੋਂ ਆਏ ਮਰੀਜਾਂ ਨੂੰ ਸਮੇਂ-ਸਮੇਂ 'ਤੇ ਖੂਨ ਦੀ ਜ਼ਰੂਰਤ ਪੂਰੀ ਕਰਦੀ ਹੈ। ਊਧਮ ਐੱਨਜੀਓ ਲੋੜਵੰਦ ਮਰੀਜ਼ਾਂ ਨੂੰ ਸਹਾਰਾ ਦੇ ਰਹੀ ਹੈ। ਇਹ ਐੱਨਜੀਓ ਚੰਡੀਗੜ੍ਹ ਤੋਂ ਇਲਾਵਾ 35 ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।