ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਵਾਲੇ 2 ਕਾਬੂ - ਪਠਾਨਕੋਟ
ਪਠਾਨਕੋਟ: ਜ਼ਿਲ੍ਹੇ ਦੇ ਥਾਣਾ ਤਾਰਾਗੜ੍ਹ ਵਿਖੇ 2 ਨੌਜਵਾਨਾਂ ਵੱਲੋਂ ਇੱਕ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਵਿਅਕਤੀ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਲੜਕੀ ਨੂੰ ਕੁਝ ਲੋਕ ਵਰਗਲਾ ਕੇ ਭਜਾ ਲੈ ਗਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਨਬਾਲਿਗ ਲੜਕੀ ਦੀ ਭਾਲ ਸ਼ੁਰੂ ਕੀਤੀ ਤੇ ਹਿਮਾਚਲ 'ਚ ਛਾਪੇਮਾਰੀ ਕਰਕੇ ਹੋਏ ਨਾਬਾਲਿਗਾ ਨੂੰ ਨੌਜਵਾਨਾਂ ਤੇ ਚੁੰਗਲ ਦੇ 'ਚੋਂ ਛੁਡਾਇਆ। ਫਿਲਹਾਲ ਪੁਲਿਸ ਨੇ ਦੋਵਾਂ ਨੌਜਵਾਨਾਂ ਤੇ ਮਾਮਲਾ ਦਰਜ ਕਰ ਕੇ ਲੜਕੀ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।