ਕੋਟਾ ਤੋਂ ਚੰਡੀਗੜ੍ਹ ਆਈਆ ਦੋ ਮਹਿਲਾਵਾਂ ਨੂੰ ਚੰਡੀਗੜ੍ਹ ਸਿਹਤ ਵਿਭਾਗ ਨੇ ਕੀਤਾ ਕੁਆਰੰਟੀਨ - cororna virus
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਜਿਸ ਕਰਕੇ ਕਿਸੇ ਨੂੰ ਵੀ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਪਰ ਚੰਡੀਗੜ੍ਹ ਪੰਚਕੂਲਾ 'ਚ ਉੱਤਰਾਖੰਡ ਦੀ ਕਾਰ ਨੂੰ ਦੇਖਿਆ ਗਿਆ ਜਿਸ 'ਚ 2 ਮਹਿਲਾਵਾਂ ਬੈਠਿਆਂ ਹੋਈਆ ਸਨ ਇਹ ਮਹਿਲਾਵਾਂ ਕੋਟਾਂ ਦੀ ਵਿਦਿਆਰਥਣਾਂ ਹਨ। ਲੌਕਡਾਊਨ ਦੇ ਚੱਲਦੇ ਕਾਫੀ ਚਿਰ ਤੋਂ ਦੋਵੇਂ ਉੱਥੇ ਹੀ ਫਸੀਆਂ ਹੋਈਆਂ ਸਨ। ਇਸ ਤੋਂ ਬਾਅਦ ਉਹ ਦੋਵੇਂ ਬੱਸ ਦੇ ਵਿੱਚ ਬਹਿ ਕੇ ਕੋਟਾਂ ਤੋਂ ਦੇਹਰਾਦੂਨ ਆਈਆਂ ਸਨ ਅਤੇ ਹੁਣ ਟੈਕਸੀ ਦੇ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਆਈਆਂ ਹਨ। ਇਨ੍ਹਾਂ ਵਿੱਚੋਂ ਇੱਕ ਮਹਿਲਾ ਨੇਪਾਲ ਅਤੇ ਦੂਜੀ ਦਿੱਲੀ ਦੀ ਰਹਿਣ ਵਾਲੀ ਹੈ ਦੋਵਾਂ ਨੂੰ ਸੂਬਿਆਂ ਤੋਂ ਆਉਣ ਦੇ ਲਈ ਪਰਮਿਸ਼ਨ ਨਹੀਂ ਮਿਲੀ ਸੀ ਇਸ ਲਈ ਉਹ ਚੰਡੀਗੜ੍ਹ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਆਈਆਂ ਸਨ। ਪੁਲਿਸ ਨੇ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਤੇ ਹੁਣ ਉਨ੍ਹਾਂ ਦੋਨਾਂ ਮਹਿਲਾਵਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕਰ ਦਿੱਤਾ ਹੈ।