ਪੰਜਾਬ

punjab

By

Published : Feb 20, 2021, 1:27 PM IST

ETV Bharat / videos

ਮਲੇਰਕੋਟਲਾ ਦੇ ਦੋ ਵੇਟਲਿਫਟਰ ਭਾਰਤੀ ਟੀਮ ਲਈ ਚੁਣੇ

ਸੰਗਰੂਰ: ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਆਖਿਆ ਜਾਂਦਾ ਸੀ, ਪਰ ਪੰਜਾਬ ਦੇ ਨੌਜਵਾਨ ਹੁਣ ਸਾਬਿਤ ਕਰ ਚੁੱਕੇ ਹਨ ਉਹ ਨਸ਼ੇੜੀ ਨਹੀਂ ਸਗੋਂ ਖਿਡਾਰੀ ਹਨ। ਅਜਿਹਾ ਹੀ ਮਲੇਰਕੋਟਲਾ ਦੇ ਦੋ ਨੌਜਵਾਨਾਂ ਨੇ ਕਰਕੇ ਵਿਖਾਇਆ ਹੈ। ਸ਼ਹਿਰ ਦੇ 17 ਸਾਲਾ ਲੜਕੇ ਹਾਤਿਮ ਖਾਨ ਨੇ ਵੇਟਲਿਫਟਿੰਗ ਮੁਕਾਬਲੇ 'ਚ ਗੋਲਡ ਮੈਡਲ ਹਾਸਲ ਕੀਤਾ ਹੈ ਤੇ 18 ਸਾਲਾ ਖਿਡਾਰਨ ਮੁਬਿਨ ਨੇ ਔਰਤਾਂ ਦੇ ਵੇਟਲਿਫਟਿੰਗ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਿਆ ਹੈ। ਦੋਹਾਂ ਹੀ ਖਿਡਾਰੀਆਂ ਨੇ ਆਪਣੇ ਸ਼ਹਿਰ ਦੇ ਨਾਂਅ ਦੇ ਨਾਲ-ਨਾਲ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਦੇ ਕੋਚ ਤੇ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਭਾਰਤੀ ਟੀਮ 'ਚ ਸ਼ਾਮਲ ਹੋਣ ਲਈ ਵਧਾਈ ਦਿੱਤੀ ਤੇ ਉਹ ਬੇਹਦ ਖੁਸ਼ ਹਨ।

ABOUT THE AUTHOR

...view details