ਰੁੜਕਾ ਕਲਾਂ ਤੋਂ ਦੋ ਟਰਾਲੀਆਂ ਰਾਸ਼ਨ ਦਿੱਲੀ ਲਈ ਰਵਾਨਾ - ਰਾਸ਼ਨ ਦੀਆਂ ਦੋ ਟਰਾਲੀਆਂ ਲੈ ਕੇ ਦਿੱਲੀ ਵੱਲ ਰਵਾਨਾ
ਜਲੰਧਰ: ਰੁੜਕਾ ਕਲਾਂ ਦੇ ਵਾਸੀ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਅਤੇ ਕਿਸਾਨਾਂ ਲਈ ਰਾਸ਼ਨ ਦੀਆਂ ਦੋ ਟਰਾਲੀਆਂ ਲੈ ਕੇ ਦਿੱਲੀ ਵੱਲ ਰਵਾਨਾ ਹੋਏ। ਪਿੰਡ ਵਾਸੀਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਬਿੱਲ ਰੱਦ ਹੋਣ ਤੱਕ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਵਾਲੇ ਦਿਨ ਕਿਸਾਨਾਂ ਨਾਲ ਜੋ ਵਾਪਰਿਆ ਉਹ ਸਰਾਸਰ ਗ਼ਲਤ ਸੀ ਅਤੇ ਕੇਂਦਰ ਸਰਕਾਰ ਵੱਲੋਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਉਹ ਕਦੀ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨ ਜੰਗ ਜਿੱਤ ਕੇ ਹੀ ਵਾਪਸ ਪਰਤਣਗੇ।