ਅੰਮ੍ਰਿਤਸਰ: 255 ਗ੍ਰਾਮ ਹੈਰੋਇਨ ਸਮੇਤ ਦੋ ਸਮੱਗਲਰ ਕਾਬੂ - Heroin seized
ਅੰਮ੍ਰਿਤਸਰ: ਸੀਆਈਏ ਸਟਾਫ ਪੁਲਿਸ ਵੱਲੋਂ ਦੋ ਅੰਤਰਰਾਸ਼ਟਰੀ ਹੈਰੋਇਨ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਤੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਨਸ਼ੇ ਦੀ ਇਸ ਖੇਪ ਨੂੰ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।