ਪਠਾਨਕੋਟ 'ਚ ਭਾਰੀ ਮਾਤਰਾ ਨਸ਼ੀਲੀਆਂ ਦਵਾਈਆਂ ਸਮੇਤ ਦੋ ਤਸਕਰ ਗ੍ਰਿਫ਼ਤਾਰ - pathankot crime
ਪਠਾਨਕੋਟ: ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਦਵਾਈਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਡੀਐਸਪੀ ਰਜਿੰਦਰ ਮਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਅਬਰੋਲ ਨਗਰ ਨਜ਼ਦੀਕ ਗੋਦਾਮ ਵਿੱਚ ਨਸ਼ਾ ਤਸਕਰਾਂ ਕੋਲ ਵੱਡੀ ਮਾਤਰਾ ਨਸ਼ੀਲੇ ਪਦਾਰਥ ਹਨ। ਪੁਲਿਸ ਨੇ ਉਕਤ ਥਾਂ 'ਤੇ ਛਾਪਾ ਮਾਰ ਕੇ ਦੋ ਕਥਿਤ ਦੋਸ਼ੀਆਂ ਰਣਦੀਪ ਅਤੇ ਰਾਕੇਸ਼ ਕੁਮਾਰ ਨੂੰ ਕਾਬੂ ਕਰ ਲਿਆ ਹੈ। ਇੱਕ ਕਥਿਤ ਦੋਸ਼ੀ ਜੁਗਲ ਕਿਸ਼ੋਰ, ਜਿਸਦਾ ਛੋਟੀ ਨਹਿਰ 'ਤੇ ਮੈਡੀਕਲ ਸਟੋਰ ਵੀ ਹੈ, ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਮੌਕੇ 'ਤੇ 16 ਹਜ਼ਾਰ ਨਸ਼ੀਲੇ ਕੈਪਸੂਲ, 22600 ਨਸ਼ੀਲੀਆਂ ਗੋਲੀਆਂ, 2163 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਹੋਈਆਂ। ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।