ਸਕੂਲ ਗਏ ਦੋ ਬੱਚੇ ਲਾਪਤਾ - ਪੁਲਿਸ ਚੌਕੀ ਖਡੂਰ ਸਾਹਿਬ
ਖਡੂਰ ਸਾਹਿਬ: ਪਰਮਜੀਤ ਕੌਰ ਪਤਨੀ ਸਵ ਪ੍ਰੇਮ ਸਿੰਘ ਵਾਸੀ ਆਲੋਵਾਲ ਹਾਲ ਵਾਸੀ ਖਡੂਰ ਸਾਹਿਬ ਨੇ ਦੱਸਿਆ, ਕਿ ਮੇਰਾ ਲੜਕਾ ਗੁਰਮੇਲ ਸਿੰਘ ਆਪਣੇ ਸਾਥੀ ਗੁਆਂਢੀ ਦੇ ਲੜਕੇ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਨਾਲ ਦੋਵੇਂ ਸਥਾਨਕ ਸਕੂਲ ਵਿਖੇ ਪੜਨ ਲਈ ਗਏ। ਪਰ ਦੋਵੇਂ ਭੇਦਭਰੇ ਹਾਲਾਤ ਵਿੱਚ ਗੁੰਮ ਹੋ ਗਏ ਹਨ। ਜੋ ਕਿ ਅਤੇ ਅਜੇ ਤੱਕ ਵਾਪਸ ਘਰ ਨਹੀਂ ਪਰਤੇ। ਜਿਨ੍ਹਾਂ ਦੀ ਪੁਲਿਸ ਚੌਂਕੀ ਖਡੂਰ ਸਾਹਿਬ ਵਿਖੇ ਦਰਖਾਸ਼ਤ ਦਿੱਤੀ ਗਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।