ਕੋਰੋਨਾ ਵਾਇਰਸ ਸਬੰਧੀ ਪਾਬੰਦੀਆਂ ਦੇ ਬਾਵਜੂਦ ਵਿਆਹ ਵਿੱਚ ਇਕੱਠ ਕਰਨ 'ਤੇ 2 ਖ਼ਿਲਾਫ਼ ਮਾਮਲਾ ਦਰਜ - ਗ੍ਰੈਂਡ ਵਿਵਾਨ ਰਿਜ਼ੋਰਟ
ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਹੁਕਮ ਜਾਰੀ ਕੀਤਾ ਹੈ ਕਿ 20 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਹੀਂ ਕਰਨਾ ਤਾਂ ਕਿ ਕੋਰੋਨਾ ਵਾਇਰਸ ਨਾ ਫੈਲ ਸਕੇ। ਬਠਿੰਡਾ ਦੇ ਰਿੰਗ ਰੋਡ 'ਤੇ ਸਥਿਤ ਗ੍ਰੈਂਡ ਵਿਵਾਨ ਰਿਜ਼ੋਰਟ ਵਿੱਚ ਇੱਕ ਵਿਆਹ ਸਮਾਰੋਹ ਰੱਖਿਆ ਗਿਆ ਸੀ ਜਿਸ ਦੀ ਸੂਚਨਾ ਮਿਲੀ ਤਾਂ ਪੁਲਿਸ ਮੌਕੇ 'ਤੇ ਪੁੱਜੀ ਅਤੇ ਰਿਜ਼ਾਰਟ ਦੇ ਮਾਲਿਕ ਸਤੀਸ਼ ਗਰਗ ਅਤੇ ਉਸ ਦੇ ਬੇਟੇ ਰਿਸ਼ਵ ਗਰਗ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।