ਬਾਬਾ ਜੀਵਨ ਸਿੰਘ ਯੂਥ ਕਲੱਬ ਦੇ ਦੋ ਮੈਂਬਰ ਦਿੱਲੀ ਧਰਨੇ ਲਈ ਸਾਈਕਲ 'ਤੇ ਹੋਏ ਰਵਾਨਾ - Lakhveer Singh
ਫ਼ਿਰੋਜ਼ਪੁਰ: ਬਾਬਾ ਜੀਵਨ ਸਿੰਘ ਯੂਥ ਕਲੱਬ ਗਾਦੜੀਵਾਲਾ ਜ਼ੀਰਾ ਦੇ ਦੋ ਕਿਸਾਨਾਂ ਵੱਲੋਂ ਸਾਈਕਲਾਂ 'ਤੇ ਹੀ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਤੇ ਲਖਵੀਰ ਸਿੰਘ ਨੂੰ ਸਾਈਕਲ 'ਤੇ ਜਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਵੱਡੇ ਸਾਧਨ ਨਾ ਹੋਣ ਕਾਰਨ ਅਸੀਂ ਸਾਈਕਲਾਂ 'ਤੇ ਹੀ ਇਸ ਧਰਨੇ ਵਿੱਚ ਜਾਣ ਲਈ ਮਨ ਬਣਾਇਆ। ਉਨ੍ਹਾਂ ਦਾ ਕਹਿਣਾ ਹੈ ਅਸੀਂ ਓਦੋਂ ਤੱਕ ਵਾਪਸ ਨਹੀਂ ਆਵਾਂਗੇ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ।