ਪੰਜਾਬ

punjab

ETV Bharat / videos

ਗੱਡੀਆਂ ਚੋਰੀ ਕਰਨ ਦੇ ਮਾਮਲੇ 'ਚ ਸਰਪੰਚ ਸਣੇ 2 ਵਿਅਕਤੀ ਕਾਬੂ - ਤਰਨਤਾਰਨ

By

Published : Sep 30, 2020, 5:47 PM IST

ਤਰਨਤਾਰਨ : ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਗੱਡੀਆਂ ਚੋਰੀ ਕਰ ਅਤੇ ਜਾਅਲੀ ਨੰਬਰ ਪਲੇਟਾਂ ਲਾ ਗੱਡੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਸਰਪੰਚ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀਆਂ ਤੋਂ 2 ਲਗਜ਼ਰੀ ਗੱਡੀਆਂ ਬਰਾਮਦ ਹੋਈਆਂ ਹਨ। ਐਸਐਚਓ ਗੁਰਨੇਕ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਖ਼ਬਰ ਮਿਲੀ ਸੀ ਕਿ ਸਰਪੰਚ ਸਰਤਾਜ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮਰਗਿੰਦਪੁਰਾ, ਸੁਖਮਨ ਸਿੰਘ ਉਰਫ ਸੁੱਖ ਭੁੱਲਰ ਪੁੱਤਰ ਲਖਵਿੰਦਰ ਸਿੰਘ ਆਪਣੇ 3 ਹੋਰ ਸਾਥੀਆਂ ਨਾਲ ਮਿਲ ਵੱਖ ਵੱਖ ਥਾਵਾਂ 'ਤੇ ਗੱਡੀਆਂ ਚੋਰੀ ਕਰਨ ਅਤੇ ਨੰਬਰ ਪਲੇਟ ਬਦਲ ਵੇਚ ਦਿੰਦੇ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਛਾਪੇਮਾਰੀ ਕਰ ਸਤਰਾਜ ਸਿੰਘ ਸਰਪੰਚ ਅਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਿੰਨਾਂ ਦੇ ਕੋਲੋਂ ਇੱਕ ਵਰਨਾ ਕਾਰ ਨੰਬਰ ਪੀ.ਬੀ.46.ਏ.ਡੀ.5000 ਅਤੇ ਇੱਕ ਹਾਂਡਾ ਈਮੇਜ਼ ਕਾਰ ਨੰਬਰ ਪੀ.ਬੀ.05.ਐੱਸ.2308 ਬਰਾਮਦ ਹੋਈ ਹੈ। ਗੁਰਨੇਕ ਸਿੰਘ ਨੇ ਦੱਸਿਆ ਕਿ 3 ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 120 ਧਾਰਾ 379/465/467/468/471/120ਬੀ-ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ABOUT THE AUTHOR

...view details