ਲਹਿਰਾਗਾਗਾ 'ਚ ਕਰੰਟ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ - Lehragaga
ਸੰਗਰੂਰ: ਲਹਿਰਾਗਾਗਾ ਨੇੜੇ ਪਿੰਡ ਨਗਲਾ ਵਿੱਚ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਖੇਤ ਵਿੱਚ ਦਰੱਖਤ ਕੱਟਣ ਦੇ ਸਮੇਂ ਵਾਪਰਿਆ। ਦੋਵੇਂ ਮਜ਼ਦੂਰਾਂ ਨੇ ਨਗਲਾ ਪਿੰਡ ਦੇ ਕਿਸਾਨ ਦੇ ਖੇਤ ਵਿੱਚ ਦਰੱਖਤ ਕੱਟਣ ਦਾ ਠੇਕਾ ਲਿਆ ਸੀ। ਬੀਤੀ ਸ਼ਾਮ ਨੂੰ ਰੁੱਖ ਜ਼ਮੀਨ ਤੋਂ ਅੱਧਾ ਕੱਟ ਦਿੱਤਾ ਸੀ ਅਤੇ ਰਾਤ ਨੂੰ ਹਵਾ ਚੱਲਣ ਕਾਰਨ ਦਰੱਖਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗ ਗਿਆ, ਸਵੇਰੇ ਬਿਜਲੀ ਨਹੀਂ ਸੀ ਅਤੇ ਦੋਵੇਂ ਮਜ਼ਦੂਰ ਫਸੇ ਦਰੱਖਤ ਕਟੱਣ ਵਿੱਚ ਲੱਗੇ ਹੋਏ ਸਨ। ਕਰੰਟ ਲੱਗਣ ਕਾਰਨ ਦੋਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੋਵੇਂ ਮਜ਼ਦੂਰ ਨਾਗਲਾ ਪਿੰਡ ਦੇ ਵਸਨੀਕ ਹਨ।