ਬਿਜਲੀ ਦੀ ਤਾਰਾਂ ਦੀ ਚਪੇਟ 'ਚ ਆਉਣ ਨਾਲ 2 ਮਜ਼ਦੂਰਾਂ ਦੀ ਮੌਤ - ਰੌਣਕੀ ਰਾਮ ਮਜਦੂਰੀ ਦਾ ਕੰਮ
ਫਿਲੌਰ: ਇਲਾਕੇ ਭਰ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਇੱਕ ਉਸਾਰੀ ਅਧੀਨ ਬਿਲਡਿੰਗ 'ਚ ਕੰਮ ਕਰਦੇ ਸਮੇਂ 1 ਮਿਸਤਰੀ ਅਤੇ 1 ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਪ੍ਰਾਪਤ ਹੋਈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਮਲਜੀਤ ਸਿੰਘ ਪੁੱਤਰ ਸੋਖੀ ਰਾਮ (36) ਵਾਸੀ ਪਿੰਡ ਭਾਰਸਿੰਘਪੁਰਾ ਤੇ ਮ੍ਰਿਤਕ ਰੌਣਕੀ ਰਾਮ (45) ਪੁੱਤਰ ਸਵਰਨਾ ਰਾਮ ਵਾਸੀ ਪਿੰਡ ਧੁਲੇਤਾ ਦੇ ਵਸਨੀਕ ਸਨ। ਕਮਲਜੀਤ ਮਿਸਤਰੀ ਦਾ ਕੰਮ ਤੇ ਰੌਣਕੀ ਰਾਮ ਮਜਦੂਰੀ ਦਾ ਕੰਮ ਕਰਦਾ ਸੀ, ਜੋ ਕਿ ਕਰੀਬੀ ਪਿੰਡ ਗੜ੍ਹਾ ਵਿਖੇ ਉਸਾਰੀ ਅਧੀਨ ਇੱਕ ਬਿਲਡਿੰਗ 'ਚ ਕੰਮ ਕਰ ਰਹੇ ਸਨ।