ਪਨਬੱਸ ਤੇ ਕੈਂਟਰ ਵਿਚਕਾਰ ਹੋਏ ਭਿਆਨਕ ਹਾਦਸੇ ’ਚ 2 ਮੌਤਾਂ - ਹੁਸ਼ਿਆਰਪੁਰ ਚ ਕੈਂਟਰ ਤੇ ਬੱਸ ਦੀ ਭਿਆਨਕ ਟੱਕਰ
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਟੂਟੋਮਜਾਰਾ ਨਜ਼ਦੀਕ ਖੜੇ ਕੈਂਟਰ ’ਚ ਪਿੱਛਿਓਂ ਪਨਬੱਸ ਵੱਜਣ ਨਾਲ ਬੱਸ ਦੇ ਡਰਾਇਵਰ ਤੇ ਕੰਡੈਕਟਰ ਦੀ ਮੌਕੇ ’ਤੇ ਮੌਤ ਹੋ ਗਈ ਜਦ ਕਿ ਦੋ ਸਵਾਰੀਆਂ ਤੇ ਕੈਂਟਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਨਬਸ (ਪੀ ਬੀ 07 ਬੀ ਕਿਊ 0821) ਜੋ ਦਿੱਲੀ ਤੋਂ ਹੁਸ਼ਿਆਰਪੁਰ ਨੂੰ ਆ ਰਹੀ ਜਿਸ ਨੂੰ ਗੁਰਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਅਪਰ ਟੇਹਲਾ ਜ਼ਿਲ੍ਹਾਂ ਊਨਾ ਚਲਾ ਰਿਹਾ ਸੀ। ਜਦੋਂ ਉਹ ਪਿੰਡ ਟੂਟੋਮਜਾਰਾ ਨਜ਼ਦੀਕ ਪਹੁੰਚੀ ਤਾਂ ਪਹਿਲਾਂ ਤੋਂ ਸੜਕ ’ਤੇ ਖਰਾਬ ਖੜਾ ਸੀਮਿੰਟ ਦੀਆਂ ਟਾਇਲਾਂ ਨਾਲ ਲੱਦਿਆ ਕੈਂਟਰ (ਪੀ ਬੀ 23 ਟੀ 4484) ਦੇ ਪਿੱਛਿਓਂ ਬੜੀ ਭਿਅਨਕ ਟੱਕਰ ਹੋ ਗਈ। ਜਿਸ ਨਾਲ ਬੱਸ ਡਰਾਇਵਰ ਤੇ ਉਸ ਦਾ ਸਾਥੀ ਕੰਡਕਟਰ ਜਤਿੰਦਰ ਕੁਮਾਰ ਸੋਨੂੰ ਪੁੱਤਰ ਦਰਸ਼ਨ ਲਾਲ ਵਾਸੀ ਨਵਾਂ ਸ਼ਾਲਾ (ਗੁਰਦਾਸਪੁਰ) ਦੀ ਮੌਕੇ ’ਤੇ ਮੌਤ ਹੋ ਗਈ ਜਦ ਕਿ ਬੱਸ ’ਚ ਚਾਰ ਕੁ ਸਵਾਰੀਆਂ ਹੋਣ ਕਰਕੇ ਜਿੰਨ੍ਹਾਂ ’ਚੋ ਹਰਜੋਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦਿੱਲੀ, ਕੁਲਵਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਚਿੱਤੋਂ (ਚੱਬੇਵਾਲ) ਤੇ ਕੈਂਟਰ ਡਰਾਇਵਰ ਬਲਜਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਲੁਧਿਆਣਾ ਦੇ ਮਾਮੂਲੀ ਸੱਟਾ ਲੱਗੀਆਂ।