ਸਰਦੂਲਗੜ੍ਹ ਨੇੜੇ ਬੱਸ ਤੇ ਕਾਰ ਵਿਚਾਲੇ ਹੋਏ ਭਿਆਨਕ ਟੱਕਰ, 2 ਜਖਮੀ - ਜ਼ਬਰਦਸਤ ਟੱਕਰ
ਮਾਨਸਾ: ਸਰਦੂਲਗੜ੍ਹ ਦੇ ਜਟਾਣਾ ਕੈਚੀਆਂ ਨਜ਼ਦੀਕ ਪ੍ਰਾਈਵੇਟ ਬੱਸ ਅਤੇ ਆਲਟੋ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਾਰ ’ਚ ਸਵਾਰ ਇੱਕ ਮਰਦ ਅਤੇ ਔਰਤ ਬੁਰੀ ਤਰ੍ਹਾਂ ਜਖਮੀ ਹੋ ਗਏ ਜਿਹਨਾਂ ਨੂੰ ਸਰਦੂਲਗੜ੍ਹ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਅਜੇ ਪਛਾਣ ਨਹੀਂ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।