ਦੋ ਚੋਰ ਲੜਕੀਆਂ ਨੇ ਮਹਿਲਾ ਦੇ ਪਰਸ ’ਚੋਂ ਉੱਡਾਇਆ 50 ਹਜ਼ਾਰ, ਵੇਖੋ ਵੀਡੀਓ - Raikot crime news
ਲੁਧਿਆਣਾ: ਸੂਬੇ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਰਾਏਕੋਟ ਵਿਖੇ ਦੋ ਚੋਰ ਲੜਕੀਆਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੁਲਜ਼ਮ ਲੜਕੀਆਂ ਨੇ ਬੜੀ ਹੀ ਚੁਸਤੀ ਨਾਲ ਬਜ਼ੁਰਗ ਮਹਿਲਾ ਦੇ ਪਰਸ ਵਿੱਚੋਂ 50 ਹਜ਼ਾਰ ਦੀ ਨਗਦੀ ਉੱਡਾਈ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਲੜਕੀਆਂ ਮੌਕੇ ਤੋਂ ਰਫੂ ਚੱਕਰ ਹੋ ਗਈਆਂ। ਦਰਅਸਲ ਬਾਜ਼ਾਰ ਵਿੱਚ ਖਰੀਦੋ ਫਰੋਖਤ ਲਈ ਘਰੋਂ ਆਈ ਬਜ਼ੁਰਗ ਮਹਿਲਾ ਪਿੱਛੇ ਦੋ ਲੜਕੀਆਂ ਲੱਗ ਗਈਆਂ ਜਿਸ ਤੋਂ ਬਾਅਦ ਮੈਡੀਕਲ ਸਟੋਰ ’ਤੇ ਪਹੁੰਚੀ ਬਜ਼ੁਰਗ ਦੇ ਪਰਸ ਵਿੱਚੋਂ 50 ਹਜ਼ਾਰ ਦੀ ਗੁੱਟੀ ਕੱਢ ਲਈ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।