ਜਲੰਧਰ ਛਾਉਣੀ 'ਚ ਕੋਰੋਨਾ ਮਰੀਜ਼ ਦੇ 2 ਪਰਿਵਾਰਕ ਮੈਂਬਰਾਂ ਨੂੰ ਭੇਜਿਆ ਹਸਪਤਾਲ - covid 19
ਜਲੰਧਰ: ਆਰਮੀ ਛਾਉਣੀ ਵਿੱਚ ਵੀਰਵਾਰ ਨੂੰ ਪੌਜ਼ੀਟਿਵ ਆਏ ਮਰੀਜ਼ਾਂ ਨੂੰ ਪਹਿਲਾਂ ਹੀ ਹਸਪਤਾਲ ਭੇਜ ਦਿੱਤਾ ਗਿਆ ਸੀ। ਤਾਜ਼ਾ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਦੀ ਪਤਨੀ ਤੇ ਭਾਬੀ ਨੂੰ ਵੀ ਹਸਪਤਾਲ ਭੇਜਿਆ। ਛਾਉਣੀ ਹੋਣ ਕਰਕੇ ਪ੍ਰਸ਼ਾਸਨ ਇਸ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਵਰਤਣਾ ਚਾਹੁੰਦਾ, ਕਿਉਂਕਿ ਇਹ ਇੱਕ ਫ਼ੌਜੀਆਂ ਦਾ ਇਲਾਕਾ ਹੈ। ਇਸ ਦੇ ਨਾਲ ਹੀ ਹੁਣ ਤੱਕ ਜਲੰਧਰ ਵਿੱਚ ਕੋਰੋਨਾ ਦੇ 63 ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਕੁਝ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।