SC, ST ਲਈ ਰਾਖਵਾਂਕਰਨ ਜਾਰੀ ਰੱਖਣ ਲਈ ਸੱਦਿਆ ਦੋ ਦਿਨੀਂ ਸਪੈਸ਼ਲ ਇਜਲਾਸ - ਮਨਪ੍ਰੀਤ ਬਾਦਲ
ਅਨੁਸੂਚਿਤ ਜਾਤਾਂ ਤੇ ਜਨਜਾਤਾਂ ਲਈ ਅਗਲੇ 10 ਸਾਲਾਂ ਲਈ ਰਾਖ਼ਵਾਂਕਰਨ ਜਾਰੀ ਰੱਖਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 16-17 ਜਨਵਰੀ ਨੂੰ ਬੁਲਾਇਆ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਜਾਂ ਕਮੀ ਪੇਸ਼ੀ ਦਰੁਸਤ ਕਰਨ ਨੂੰ ਲੈ ਕੇ ਇੱਕ ਹਾਈ ਲੈਵਲ ਕਮੇਟੀ ਦਾ ਵੀ ਗਠਨ ਕੀਤਾ ਜਾ ਰਿਹਾ ਜਿਸ ਨੂੰ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਇਸ ਤੋਂ ਇਲਾਵਾ ਵਿੱਤ ਮੰਤਰੀ ਸਣੇ ਦੋ ਤਿੰਨ ਮੰਤਰੀ ਜਾਂ ਵਿਧਾਇਕ ਸ਼ਾਮਿਲ ਹੋਣਗੇ ਤੇ ਹਰ ਹਫਤੇ ਇਹ ਕਮੇਟੀ ਬੈਠਕ ਕਰੇਗੀ।