ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਲਈ ਬ੍ਰਿਟੇਨ ਦੇ ਦੋ ਸੱਜਣਾਂ ਨੇ ਦਵਾਈਆਂ ਅਤੇ ਸੈਨੇਟਾਈਜ਼ਰ ਕੀਤੇ ਭੇਂਟ - ਕਪੂਰਥਲਾ ਪੁਲਿਸ
ਕਪੂਰਥਲਾ: ਭਾਰਤੀ ਮੂਲ ਦੇ ਬ੍ਰਿਟੇਨ ਵਿੱਚ ਰਹਿਣ ਵਾਲੇ ਦੋ ਸੱਜਣਾਂ ਨੇ ਕੋਰੋਨਾ ਦੇ ਕਹਿਰ ਦੇ ਨਾਲ ਜੰਗ ਲੜ ਰਹੇ ਪੁਲਿਸ ਕਰਮੀਆਂ ਦੀ ਹੌਸਲਾ ਅਫਜਾਈ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਐੱਸਪੀ ਦਫ਼ਤਰ ਫਗਵਾੜਾ ਦੇ ਵਿੱਚ ਹਜ਼ਾਰਾਂ ਰੁਪਏ ਦੀ ਦਵਾਈਆਂ ਅਤੇ 15 ਸੀਸੀਟੀਵੀ ਕੈਮਰੇ ਭੇਂਟ ਕੀਤੇ। ਇਨ੍ਹਾਂ ਦਵਾਈਆਂ ਦੇ ਵਿੱਚ ਵਿਟਾਮਿਨ ਸੀ ਅਤੇ ਆਇਰਨ ਦੇ ਕੈਪਸੂਲ ਵਿਸ਼ੇਸ਼ ਤੌਰ 'ਤੇ ਦਿੱਤੇ ਗਏ।