ਰਾਵੀ ਦਰਿਆ 'ਚ ਮਿਲੀਆਂ ਦੋ ਲਾਸ਼ਾਂ, ਪਰਿਵਾਰ ਵਲੋਂ ਕਤਲ ਦੇ ਇਲਜ਼ਾਮ - ਪਰਿਵਾਰ ਵਲੋਂ ਕਤਲ ਦਾ ਸ਼ੱਕ
ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਨਰੋਟ ਜੈਮਲ ਸਿੰਘ 'ਚ ਪੈਂਦੇ ਪਿੰਡ ਗੁਗਰਾਂ ਵਿਖੇ ਦੋ ਨੌਜਵਾਨਾਂ ਦੀ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵੇਂ ਮ੍ਰਿਤਕ ਆਪਸ 'ਚ ਮਾਮਾ ਭਾਣਜਾ ਲੱਹਦੇ ਸੀ, ਜੋ ਪਿਛਲੇ ਕੁਝ ਦਿਨ ਤੋਂ ਲਾਪਤਾ ਸੀ। ਪੁਲਿਸ ਵਲੋਂ ਇਨ੍ਹਾਂ ਦੇ ਮੋਬਾਈਲ ਟਰੇਸ਼ ਕਰਕੇ ਇਨ੍ਹਾਂ ਦੀ ਭਾਲ ਕੀਤੀ ਗਈ। ਇਸ ਸਭ ਨੂੰ ਲੈਕੇ ਪਰਿਵਾਰ ਵਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜਿਸ ਨੂੰ ਲੈਕੇ ਉਨ੍ਹਾਂ ਸੜਕ ਜਾਮ ਕਰਕੇ ਪ੍ਰਦਰਸ਼ਨ ਵੀ ਕੀਤਾ। ਇਸ ਪੂਰੇ ਮਾਮਲੇ 'ਤੇ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਟੀਮਾਂ ਬਣਾ ਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।