ਚੋਰੀ ਦੇ ਦੋ ਮੋਬਾਈਲਾਂ ਅਤੇ ਐਕਟਿਵਾ ਸਮੇਤ ਦੋ ਕਾਬੂ - two arrests with stolen mobiles and activa
ਅੰਮ੍ਰਿਤਸਰ: ਸਿਵਲ ਲਾਈਨ ਪੁਲਿਸ ਨੇ ਦੋ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਚੋਰੀ ਕੀਤੇ ਦੋ ਮੋਬਾਈਲ ਅਤੇ ਇੱਕ ਐਕਟਿਵਾ ਸਮੇਤ ਕਾਬੂ ਕੀਤਾ ਹੈ। ਥਾਣਾ ਇੰਚਾਰਜ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਦੇ ਅਨੁਸਾਰ ਕਥਿਤ ਦੋਸ਼ੀਆਂ ਨੇ 4 ਜਨਵਰੀ 2020 ਦੀ ਰਾਤ ਨੂੰ ਅੰਮ੍ਰਿਤਸਰ ਦੇ ਰੀਗੋ ਬ੍ਰਿਜ ਵਿਖੇ ਇੱਕ ਰੇਲਵੇ ਕਰਮਚਾਰੀ ਕੋਲੋਂ ਮੋਬਾਈਲ ਖੋਹਿਆ ਸੀ, ਜਿਸ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਸੀ। ਕੇਸ ਵਿੱਚ ਐਤਵਾਰ ਨੂੰ ਸੂਚਨਾ ਦੇ ਅਧਾਰ 'ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ ਗਏ ਦੋ ਮੋਬਾਈਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ। ਕਥਿਤ ਦੋਸ਼ੀਆਂ ਦੀ ਪਛਾਣ ਬਲਵਿੰਦਰ ਸਿੰਘ ਅਤੇ ਗੋਪੀ ਵਜੋਂ ਹੋਈ ਹੈ, ਜੋ ਸ਼ਹਿਰ ਦੇ ਕੋਟ ਖਾਲਸਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।