ਫਗਵਾੜਾ ’ਚ ਬਾਰਾਂ ਸਾਲ ਦਾ ਬੱਚਾ ਹੋਇਆ ਪਿਟਬੁੱਲ ਦਾ ਸ਼ਿਕਾਰ - ਪਿਟਬੁੱਲ ਕੁੱਤਾ ਪਾਲਣ ਦੀ ਪਾਬੰਦੀ
ਫਗਵਾੜਾ: ਸ਼ਹਿਰ ਦੀ ਫਰੈਂਡਜ਼ ਕਲੋਨੀ ’ਚ ਪਿਟਬੁੱਲ ਕੁੱਤੇ ਦੁਆਰਾ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ ਰੋਹਿਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਗਲੀ ’ਚ ਆਪਣੇ ਸਾਥੀਆਂ ਸਮੇਤ ਲੋਹੜੀ ਮੰਗ ਰਿਹਾ ਸੀ ਕਿ ਅਚਾਨਕ ਗਵਾਢੀਆਂ ਦੇ ਪਾਲਤੂ ਪਿਟਬੁੱਲ ਕੁੱਤੇ ਨੇ ਬੱਚੇ ’ਤੇ ਹਮਲਾ ਕਰ ਦਿੱਤਾ। ਗੌਰਤਲਬ ਹੈ ਕਿ ਪ੍ਰਸ਼ਾਸਨ ਵੱਲੋਂ ਪਿਟਬੁੱਲ ਕੁੱਤਾ ਪਾਲਣ ਦੀ ਪਾਬੰਦੀ ਲਗਾਈ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਭਾਰਤ ਭੂਸ਼ਨ ਨੇ ਦਸਿਆ ਕਿ ਪਰਿਵਾਰ ਵੱਲੋਂ ਜੋ ਬਿਆਨ ਦਿਤੇ ਜਾਣਗੇ, ਉਸ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।