ਚੰਡੀਗੜ੍ਹ ਬਾਈਪਾਸ 'ਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟੀ - in hoshiarpur accident news
ਹੁਸ਼ਿਆਰਪੁਰ : ਲੰਘੀ ਦੁਪਹਿਰ ਨੂੰ ਚੰਡੀਗੜ੍ਹ ਤੋਂ ਆ ਰਹੇ ਇੱਕ ਰਿਟਾਇਰਡ ਆਰਮੀ ਅਫਸਰ ਦੀ ਕਾਰ ਚੰਡੀਗੜ੍ਹ ਬਾਈਪਾਸ ਉੱਤੇ ਡਿਵਾਈਡਰ ਨਾਲ ਟਕਰਾ ਗਈ। ਕਾਰ ਟਕਰਾਉਣ ਉਪਰੰਤ ਕਾਰ ਸੜਕ ਉੱਤੇ ਪਲਟ ਗਈ। ਪੁਲਿਸ ਅਧਿਕਾਰੀ ਮੁਤਾਬਕ ਕਾਰ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ ਕਿ ਅਚਾਨਕ ਹੀ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਸੜਕ ਦੇ ਵਿੱਚੋ ਵਿੱਚ ਪਲਟ ਗਈ। ਕਾਰ ਚਲਾ ਰਹੇ ਵਿਅਕਤੀ ਨੂੰ ਮਾਮੂਲੀ ਚੋਟਾਂ ਲੱਗੀਆਂ ਅਤੇ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭਰਤੀ ਕਰਵਾਇਆ ਗਿਆ।