ਸ਼ਹੀਦੀ ਜੋੜ ਮੇਲੇ 'ਤੇ ਜਾਣ ਵਾਲੇ ਨੌਜਵਾਨਾਂ ਦੇ ਸਿਰਾਂ 'ਤੇ ਸਜਾਈਆਂ ਗਈਆਂ ਦਸਤਾਰਾਂ - ਦਸਤਾਰ ਫਰੀ ਕੈਂਪ
ਮਾਨਸਾ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਾਨਸਾ ਦੇ ਸਰਦਾਰ ਦਸਤਾਰ ਸਿਖਲਾਈ ਸੈਂਟਰ ਵੱਲੋਂ ਦਸਤਾਰ ਫ੍ਰੀ ਕੈਂਪ ਲਗਾਇਆ ਗਿਆ। ਜੋ ਵੀ ਸ਼ਰਧਾਲੂ ਫ਼ਤਿਹਗੜ੍ਹ ਸਾਹਿਬ ਜਾ ਰਹੇ ਹਨ ਉਨ੍ਹਾਂ ਦੇ ਸਿਰਾਂ ਉੱਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ। ਦਸਤਾਰ ਸੈਂਟਰ ਦੇ ਸੰਚਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਫ਼ਤਿਹਗੜ੍ਹ ਸਾਹਿਬ ਜਾਣ ਵਾਲੇ ਨੌਜਵਾਨ ਜੋ ਕਿ ਨੰਗੇ ਸਿਰ ਜਾ ਰਹੇ ਹਨ ਉਨ੍ਹਾਂ ਦੇ ਸਿਰਾਂ ਉੱਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਦਸਤਾਰਾਂ ਲਈ ਹੀ ਅਤੇ ਸਿੱਖੀ ਦੇ ਲਈ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਇੱਥੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਨੌਜਵਾਨਾਂ ਦੇ ਸਿਰਾਂ ਤੇ ਫਰੀ ਦਸਤਾਰਾਂ ਸਜਾਈਆਂ ਜਾਂਦੀਆਂ ਹਨ।