ਟਰੱਕ ਯੂਨੀਅਨ ਦੀ ਬਹਾਲੀ 'ਤੇ ਟਰੱਕ ਯੂਨੀਅਨ ਨੰਗਲ ਨੇ ਲੱਡੂ ਵੰਡੇ ਕੇ ਖੁਸ਼ੀ ਮਨਾਈ - ਚਰਨਜੀਤ ਸਿੰਘ ਚੰਨੀ ਵੱਲੋਂ ਟਰੱਕ ਯੂਨੀਅਨ ਬਹਾਲ
ਰੂਪਨਗਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਟਰੱਕ ਯੂਨੀਅਨ ਬਹਾਲ ਕਰਨ ਦੇ ਫ਼ੈਸਲੇ ’ਤੇ ਟਰੱਕ ਯੂਨੀਅਨ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਟਰੱਕ ਯੂਨੀਅਨ ਨੰਗਲ ਦੇ ਡਰਾਈਵਰਾਂ ਨੇ ਖੁਸ਼ੀ ਵਿੱਚ ਲੱਡੂ ਵੀ ਵੰਡੇ। ਦੂਜੇ ਪਾਸੇ ਟਰੱਕ ਯੂਨੀਅਨ ਨੰਗਲ ਦੇ ਟਰੱਕ ਅਪਰੇਟਰਾਂ ਦਾ ਕਹਿਣਾ ਹੈ ਕਿ ਕਰੀਬ ਸਾਢੇ ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨ ਨੂੰ ਬੰਦ ਕਰ ਦਿੱਤਾ ਗਿਆ ਸੀ। ਟਰੱਕ ਯੂਨੀਅਨ ਭੰਗ ਹੋਣ ਕਾਰਨ ਸਾਰੇ ਟਰੱਕ ਅਪਰੇਟਰਾਂ ਦਾ ਰੁਜ਼ਗਾਰ ਖੁੱਸ ਗਿਆ ਸੀ ਅਤੇ ਉਨ੍ਹਾਂ ਦੇ ਟਰੱਕ ਕਬਾੜ ਵਾਲਿਆਂ ਨੂੰ ਵੇਚੇ ਜਾ ਰਹੇ ਸਨ, ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ ਹਨ।