ਟਰੱਕ ਡਰਾਈਵਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸਨ - ਪੰਜਾਬ ਸਰਕਾਰ
ਪਟਿਆਲਾ: ਪਟਿਆਲਾ ਦੇ ਅਰਬਨ ਸਟੇਟ ਦੇ ਮੇਨ ਚੌਕ ਟਰੱਕ ਡਰਾਈਵਰਾਂ ਵੱਲੋਂ ਟਰੱਕ ਲਾ ਕੇ ਸੜਕ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਗਈ। ਟਰੱਕ ਡਰਾਈਵਰਾਂ ਨੇ ਕੈਪਟਨ ਅਮਰਿੰਦਰ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਟਰੱਕ ਡਰਾਈਵਰਾਂ ਵੱਲੋਂ ਕਿਹਾ ਗਿਆ ਹੈ ਟਰੱਕ ਯੂਨੀਅਨ ਬਹਾਲ ਕੀਤੀ ਜਾਵੇ। ਸਾਡੇ ਨਾਲ ਹਰ ਵਾਰ ਝੂਠੇ ਵਾਅਦੇ ਕੀਤੇ ਜਾਂਦੇ ਹਨ। ਜੇਕਰ ਸਾਡੀ ਮੰਗ ਨਾ ਮੰਨੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਚੱਕਾ ਜਾਮ ਕਰਾਂਗੇ। ਅਜੇ 'ਤੇ ਅਸੀਂ 2 ਤਿੰਨ ਘੰਟਿਆਂ ਲਈ ਰੋਡ ਜਾਮ ਕੀਤਾ ਹੈ, ਜੇਕਰ ਸਾਡੀ ਮੰਗ ਨਾ ਮੰਨੀ ਦਾ ਇਕ ਵੱਡਾ ਸੰਘਰਸ਼ ਕੀਤਾ ਜਾਵੇਗਾ।