ਸਵਾਰੀਆਂ ਨਾਲ ਭਰੇ ਆਟੋ ਨੂੰ ਬਚਾਉਂਦੇ ਟਰੱਕ ਹੋਇਆ ਹਾਦਸਾਗ੍ਰਸਤ - ਅਜਨਾਲਾ ਜਾ ਰਿਹਾ ਸੀ
ਅੰਮ੍ਰਿਤਸਰ: ਜਲੰਧਰ ਅੰਮ੍ਰਿਤਸਰ ਰੋਡ 'ਤੇ ਸਵਾਰੀਆਂ ਨਾਲ ਭਰੇ ਆਟੋ ਨੂੰ ਬਚਾਉਂਦੇ ਹੋਏ ਟਰੱਕ ਹਾਦਸਾਗ੍ਰਸ਼ਤ ਹੋ ਗਿਆ। ਜਿਸ 'ਚ ਟਰੱਕ ਚਾਲਕ ਨੂੰ ਮਾਮੂਲੀ ਸੱਟਾਂ ਵੀ ਆਈਆਂ। ਇਸ ਸਬੰਧੀ ਟਰੱਕ ਚਾਲਕ ਦਾ ਕਹਿਣਾ ਕਿ ਉਹ ਫਰੀਦਾਬਾਦ ਤੋਂ ਟਰੱਕ ਲੋਡ ਕਰਕੇ ਅਜਨਾਲਾ ਜਾ ਰਿਹਾ ਸੀ ਤਾਂ ਆਟੋ ਚਾਲਕ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰ ਗਿਆ। ਗਨੀਮਤ ਰਹੀ ਕਿ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।