ਤ੍ਰਿਪਤ ਰਾਜਿੰਦਰ ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਦਿੱਤੀ ਖੁੱਲ੍ਹੀ ਚਣੌਤੀ ! - ਤ੍ਰਿਪਤ ਰਾਜਿੰਦਰ ਬਾਜਵਾ
ਬਟਾਲਾ: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਬਟਾਲਾ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਨਾਲ ਹੀ ਬਟਾਲਾ ਦੀ ਗਊਸ਼ਾਲਾ ਲਈ 20 ਲੱਖ ਦਾ ਫ਼ੰਡ ਦਿੱਤਾ। ਇਸ ਦੌਰਾਨ ਗੱਲਬਾਤ ਕਰਦੇ ਮੰਤਰੀ ਬਾਜਵਾ ਨੇ ਕਿਹਾ ਕੀ ਬਟਾਲਾ ਦੇ ਹਸਲੀ ਪੁਲ ਲਈ ਵੀ ਗ੍ਰਾਂਟ ਆ ਗਈ ਹੈ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪੰਜਾਬ ਦੇ ਹੈਲਥ ਸਿਸਟਮ ਕਾਰਪਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਦੇ ਇਲਜ਼ਾਮ ਦੇ ਜਵਾਬ ਦਿੰਦਿਆਂ ਕਿਹਾ ਕਿ ਅਸ਼ਵਨੀ ਸੇਖੜੀ ਮੇਰੇ 'ਤੇ ਕੋਈ ਵੀ ਇਲਜ਼ਾਮ ਲਗਾਉਂਂਣ, ਪਰ ਉਸ ਦਾ ਸਬੂਤ ਦੇਣ ਗੱਲਾਂ ਨਾਲ ਇਲਜ਼ਾਮ ਸਾਬਿਤ ਨਹੀਂ ਹੁੰਦੇ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਮੇਰੇ 'ਤੇ ਕੋਈ ਵੀ ਜਾਂਚ ਕਰਵਾ ਲੈਣ, ਪਰ ਪਹਿਲਾਂ ਸਬੂਤ ਦੇਣ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਟਾਲਾ ਨੂੰ ਜਿਲ੍ਹਾਂ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਲਗਾਤਾਰ ਅਪੀਲ ਕਰਾਂਗਾ।