ਨਰਮੇ ਦੇ ਰੇਟ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
ਅਬੋਹਰ: ਨਰਮੇ ਦੇ ਰੇਟ ਨੂੰ ਲੈ ਕੇ ਕਿਸਾਨਾਂ (Farmers) ਨੇ ਮਾਰਕੀਟ ਕਮੇਟੀ (Market Committee) ਦੇ ਦਫ਼ਤਰ (Office) ਦਾ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ (Farmers) ਦਾ ਕਹਿਣਾ ਹੈ, ਕਿ ਅਬੋਹਰ ਦੇ ਨੇੜਲੀਆਂ ਮੰਤਰੀਆਂ ਵਿੱਚ ਨਰਮਾਂ 7500 ਪ੍ਰਤੀ ਕੁਆਇੰਟ ਖਰੀਦਿਆ ਜਾ ਰਿਹਾ ਹੈ ਜਦਕਿ ਇੱਥੇ ਦੀ ਮੰਡੀ ਵਿੱਚ 6500 ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ। ਕਿਸਾਨਾਂ ਨੇ ਇਸ ਨੂੰ ਲੁੱਟ ਕਰਾਰ ਦਿੱਤਾ ਹੈ। ਇਸ ਮੌਕੇ ਕਿਸਾਨਾਂ (Farmers) ਨੇ ਮੰਗ ਕੀਤੀ ਹੈ, ਕਿ 7500 ਰੁਪਏ ਪ੍ਰਤੀ ਕੁਆਇੰਟ ਨਰਮੇ ਦਾ ਰੇਟ ਤੈਅ ਕਰਕੇ ਨੋਟਿਸ ਜਾਰੀ ਕੀਤਾ ਜਾਵੇ ਅਤੇ ਇਸ ਤੋਂ ਘੱਟ ਰੇਟ ‘ਤੇ ਨਰਮਾ ਖਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।