ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ ਟ੍ਰਾਈਸਾਈਕਲ - ਟ੍ਰਾਈਸਾਈਕਲ
ਪਠਾਨਕੋਟ: ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਜ਼ਰੂਰਤਮੰਦ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਉਨ੍ਹਾਂ ਦੀ ਸਮੇਂ ਸਮੇਂ ਤੇ ਸਹਾਇਤਾ ਜ਼ਰੂਰ ਕਰਦੇ ਹਨ। ਇਸੇ ਕੜੀ ਤਹਿਤ ਸੰਨੀ ਦਿਓਲ ਦੇ ਸਹਿਯੋਗ ਨਾਲ ਬਮਿਆਲ ਵਿੱਚ ਕਰੀਬ 59 ਅੰਗਹੀਣ ਲੋਕਾਂ ਲਈ ਟਰਾਈ ਸਾਈਕਲ ਅਤੇ ਵੀਲ੍ਹ ਚੇਅਰ ਵੰਡੀਆਂ ਗਈਆਂ। ਸ਼ੁੱਕਰਵਾਰ ਨੂੰ ਸਾਬਕਾ ਵਿਧਾਇਕ ਸੀਮਾ ਦੇਵੀ ਵੱਲੋਂ ਇੱਕ ਸਮਾਗਮ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਟਰਾਈ ਸਾਈਕਲ ਅਤੇ ਵੀਲ੍ਹ ਚੇਅਰ ਲੋਕਾਂ ਨੂੰ ਵੰਡੇ ਗਏ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਹ ਟਰਾਈ ਸਾਈਕਲ ਮਿਲਣ ਤੋਂ ਬਾਅਦ ਉਨ੍ਹਾਂ ਦੇ ਕੰਮ ਸੁਖਾਲੇ ਹੋ ਜਾਣਗੇ ਤੇ ਉਨ੍ਹਾਂ ਨੂੰ ਹੁਣ ਕਿਸੇ ਦੇ ਸਹਾਰੇ ਦੀ ਘੱਟ ਹੀ ਜ਼ਰੂਰਤ ਮਹਿਸੂਸ ਹੋਵੇਗੀ। ਜਿਸ ਲਈ ਉਹ ਤਹਿ ਦਿਲੋਂ ਸੰਨੀ ਦਿਓਲ ਦਾ ਧੰਨਵਾਦ ਕਰਦੇ ਹਨ।