ਅੱਤਵਾਦ ਵਿਰੋਧੀ ਸੰਗਠਨ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ - ਸ਼ਰਧਾਂਜਲੀ ਭੇਟ
ਅੱਤਵਾਦ ਵਿਰੋਧੀ ਸੰਗਠਨ ਪੰਜਾਬ ਇਕਾਈ ਵੱਲੋਂ ਅੰਮ੍ਰਿਤਸਰ ਵਿਖੇ ਪੰਜਾਬ ਦੇ ਜਨਰਲ ਸੈਕਟਰੀ ਪਵਨ ਸੈਣੀ ਦੀ ਅਗਵਾਈ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਅਤੰਕਵਾਦ ਵਿਰੋਧੀ ਸੰਗਠਨ ਵਲੋਂ ਹੱਥਾਂ ਵਿੱਚ ਤਿਰੰਗੇ ਝੰਡੇ ਫੜ ਕੇ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਅਤੇ ਉਨ੍ਹਾਂ ਨੂੰ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। 13 ਅਪ੍ਰੈਲ 1919 ਵਿੱਚ ਜੱਲਿਆਂ ਵਾਲਾ ਬਾਗ ਵਿੱਚ ਹੋਏ ਘਿਨੌਣੇ ਕਾਂਡ ਦਾ ਬਦਲਾ ਲੈਣ ਲਈ ਲੰਡਨ ਜਾਕੇ ਜਨਰਲ ਡਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਊਧਮ ਸਿੰਘ ਨੇ ਫਾਂਸੀ ਨੂੰ ਚੁੰਮ ਕੇ ਸ਼ਹੀਦ ਹੋ ਗਏ ਸਨ। ਅੱਤਵਾਦ ਵਿਰੋਧੀ ਸੰਗਠਨ ਦੇ ਆਗੂ ਪਵਨ ਸੈਣੀ ਨੇ ਸਰਕਾਰ ਕੋਲੋਂ ਮੰਗ ਕੀਤੀ ਪੰਜਾਬ ਵਿੱਚ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾਵੇ , ਜਿਹੜੇ ਵਿਰੋਧੀ ਦੇਸ਼ ਭਾਰਤ ਵਲ ਅੱਖ ਚੁੱਕ ਕੇ ਵੇਖਦੇ ਹਨ । ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇ।