ਪੰਜਾਬ

punjab

By

Published : Jul 31, 2021, 10:56 PM IST

ETV Bharat / videos

ਸ਼ਹੀਦ ਦੀਪਕ ਕੁਮਾਰ ਭੱਟ ਦੇ ਸ਼ਹੀਦੀ ਦਿਨ 'ਤੇ ਕਰਵਾਇਆ ਸ਼ਰਧਾਂਜਲੀ ਸਮਾਗਮ

ਹੁਸ਼ਿਆਰਪੁਰ : ਜੰਮੂ ਕਸ਼ਮੀਰ ਦੇ ਪੁੰਛ ਏਰੀਏ ਅੰਦਰ ਦੇਸ਼ ਲਈ ਲੜਦੇ ਹੋਏ ਗੜ੍ਹਸ਼ੰਕਰ ਦੇ ਕਸਬਾ ਜੇਜੋਂ ਦੋਆਬਾ ਦੇ ਸ਼ਹੀਦ ਦੀਪਕ ਕੁਮਾਰ ਭੱਟ ਦੇ ਸ਼ਹੀਦੀ ਦਿਨ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਹੀਦ ਦੇ ਪਰਿਵਾਰ ਪਿਤਾ ਰਤਨ ਚੰਦ, ਭਰਾ ਸਨੀ ਭੱਟ, ਵੱਲੋਂ ਸਮਾਗਮ ਦੌਰਾਨ ਸ਼ਹੀਦ ਦੀਪਕ ਕੁਮਾਰ ਭੱਟ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਐਨ.ਸੀ.ਸੀ ਦੇ ਵਿਦਿਆਰਥੀਆਂ ਵੱਲੋਂ 8 ਪੰਜਾਬ ਬਟਾਲੀਅਨ ਫਗਵਾੜਾ ਦੇ ਕਮਾਂਡਿੰਗ ਅਫਸਰ ਯੋਗੇਸ਼ ਭਾਰਦਵਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਲਜ ਦੇ ਐਨ.ਸੀ.ਸੀ ਅਫਸਰ ਲੇਫ਼ਟੀਨੇੰਟ ਤਜਿੰਦਰ ਸਿੰਘ, ਹਵਾਲਦਾਰ ਮਨੀਸ਼ ਡਡਵਾਲ, ਅਸ਼ੋਕ ਕੁਮਾਰ, ਸਤਨਾਮ ਸਿੰਘ ਵੱਲੋਂ ਸ਼ਹੀਦ ਦੀਪਕ ਕੁਮਾਰ ਭੱਟ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ABOUT THE AUTHOR

...view details