ਪਟਿਆਲਾ ਵਿਖੇ ਸਰ ਛੋਟੂ ਰਾਮ ਦੀ ਯਾਦ 'ਚ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ - ਪਟਿਆਲਾ
ਪਟਿਆਲਾ:ਸ਼ਹਿਰ 'ਚ ਬੀਕੇਯੂ ਵੱਲੋਂ ਕਿਸਾਨ ਆਗੂ ਸਰ ਛੋਟੂ ਰਾਮ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਛੋਟੂ ਰਾਮ ਜੀ ਨੇ ਹਮੇਸ਼ਾ ਹੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ 'ਚ ਅਵਾਜ ਬੁਲੰਦ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਇਕਲੇ ਹੀ ਅੰਗਰੇਜਾਂ ਖਿਲਾਫ ਮਜ਼ਦੂਰਾ ਦੇ ਨਾਲ ਮਿਲਕੇ ਧਰਨਾ ਦਿੱਤਾ ਸੀ ਤੇ ਛੋਟੂ ਰਾਮ ਨੇ ਮਜ਼ਦੂਰਾਂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। 9 ਜਨਵਰੀ ਸਾਲ 1945 ਨੂੰ ਉਨ੍ਹਾਂ ਨੇ ਆਪਣੀ ਜਾਨ ਮਜ਼ਦੂਰਾ ਦੇ ਹੱਕਾਂ ਦੇ ਲੇਖੇ ਲਾ ਦਿੱਤੀ। ਉਨ੍ਹਾਂ ਦੀ ਯਾਦ 'ਚ ਅੱਜ ਸ਼ਰਧਾਂਜਲੀ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।