ਸ਼ਹੀਦ ਮੇਜਰ ਕੁਲਬੀਰ ਸਿੰਘ ਰਾਣਾ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ - ਸ਼ਹੀਦ ਮੇਜਰ ਕੁਲਬੀਰ ਸਿੰਘ ਰਾਣਾ
ਪਠਾਨਕੋਟ: 1971 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਮੇਜਰ ਕੁਲਬੀਰ ਸਿੰਘ ਰਾਣਾ ਦਾ ਸ਼ਰਧਾਂਜਲੀ ਸਮਾਰੋਹ ਉਨ੍ਹਾਂ ਦੇ ਜੱਦੀ ਪਿੰਡ ਤੰਗੋਸ਼ਾਹ ਦੇ ਵਿੱਚ ਉਨ੍ਹਾਂ ਦੇ ਨਾਂਅ 'ਤੇ ਬਣੇ ਸਕੂਲ ਦੇ 'ਚ ਮਨਾਇਆ ਗਿਆ। ਸ਼ਹੀਦ ਦੀ ਪਤਨੀ ਸੰਤੋਸ਼ ਰਾਣਾ ਨੇ ਬੱਚਿਆਂ ਦੇ ਨਾਂਅ ਸੁਨੇਹਾ ਦਿੰਦਿਆਂ ਬੱਚਿਆਂ ਨੂੰ ਮੇਜਰ ਕੁਲਬੀਰ ਸਿੰਘ ਦੀ ਸ਼ਹਾਦਤ ਤੋਂ ਸਿੱਖਿਆ ਲੈ ਦੇਸ਼ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿਣ ਲਈ ਕਿਹਾ। ਸਮਾਰੋਹ ਮੌਕੇ ਸਮੂਹ ਪਰਿਵਾਰ ਨੇ ਮੇਜਰ ਕੁਲਬੀਰ ਸਿੰਘ ਰਾਣਾ ਨੂੰ ਫੁੱਲ ਭੇਟ ਕਰ ਸ਼ਰਧਾਂਜਲੀ ਦਿੱਤੀ।