ਪੰਜਾਬ

punjab

ETV Bharat / videos

ਮਲੇਸ਼ੀਆ ਵਿੱਚ ਫ਼ਸੀ ਮੋਗਾ ਦੀ ਲੜਕੀ ਨੂੰ ਲਿਆਂਦਾ ਵਾਪਸ, ਏਜੰਟ ਦੀ ਠੱਗੀ ਦਾ ਸ਼ਿਕਾਰ - moga girl heated by travel agents

By

Published : Dec 14, 2019, 6:04 AM IST

ਮੋਗਾ : ਅੱਜ ਤੋਂ ਤਕਰੀਬਨ 7-8 ਮਹੀਨਿਆਂ ਪਹਿਲਾਂ ਜੀਰਾ ਦੇ ਪਿੰਡ ਫੇਮੇਕੇ ਦੀ ਕੁਲਦੀਪ ਕੌਰ ਆਪਣੇ ਪਰਿਵਾਰ ਦੀ ਗੁਰਬਤ ਨੂੰ ਦੂਰ ਕਰਨ ਅਤੇ ਰੋਜ਼ੀ ਰੋਟੀ ਕਮਾਉਣ ਲਈ ਟੂਰਿਸਟ ਵੀਜ਼ੇ ਉੱਤੇ ਗਈ ਸੀ, ਜਿੱਥੇ ਕਿ ਏਜੰਟਾਂ ਨੇ ਭਰੋਸਾ ਦਿੱਤਾ ਸੀ ਤਿੰਨ ਮਹੀਨਿਆਂ ਬਾਅਦ ਉਸ ਨੂੰ 2 ਸਾਲਾਂ ਦਾ ਵਰਕ ਪਰਮਿਟ ਮਿਲ ਜਾਵੇਗਾ। ਪਰ ਜਦੋਂ ਕੁਲਦੀਪ ਕੌਰ ਨੇ ਜਦੋਂ ਮਲੇਸ਼ੀਆ ਦੀ ਧਰਤੀ ਉੱਤੇ ਪੈਰ ਰੱਖਿਆ ਪੈਰ ਤਾਂ ਇੱਕ ਘਰ ਦੇ ਵਿੱਚ ਉਸ ਨੂੰ ਘਰੇਲੂ ਕੰਮ ਲਈ ਲਗਾ ਦਿੱਤਾ ਗਿਆ ਜਿੱਥੇ ਉਸ ਦਾ ਪਾਸਪੋਰਟ ਖੋਹ ਲਿਆ ਗਿਆ ਅਤੇ ਉਸ ਤੇ ਕਈ ਤਰ੍ਹਾਂ ਦੇ ਜਿੱਥੇ ਤਸ਼ੱਦਦ ਢਾਏ ਗਏ ਉੱਥੇ ਲੜਕੀ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਸੀ। ਉਸ ਨੇ ਦੱਸਿਆ ਕਿ 8 ਮਹੀਨੇ ਕੰਮ ਕਰਵਾ ਕੇ ਸਿਰਫ਼ ਇੱਕ ਮਹੀਨੇ ਦੀ ਤਨਖ਼ਾਹ 9000 ਰੁਪਏ ਹੀ ਦਿੱਤੀ ਹੈ। ਜਦੋਂ ਕਿ ਪਰਿਵਾਰ ਦਾ ਕਹਿਣਾ ਹੈ 18,000 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੱਸ ਕੇ ਲੈ ਕੇ ਗਏ ਸਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ਦੀਆਂ ਬਹੁਤ ਲੜਕੀਆਂ ਅਰਬ ਮੁਲਕਾਂ ਵਿੱਚ ਫਸੀਆਂ ਹਨ, ਜਿੱਥੇ ਉਨ੍ਹਾਂ ਦੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ। ਰੋਟੀ ਵੀ ਮਸਾਂ ਇੱਕ ਸਮੇਂ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕੁਲਦੀਪ ਕੌਰ ਨੂੰ ਵਾਪਸ ਪੰਜਾਬ ਲੈ ਕੇ ਆਉਂਦਾ ਹੈ, ਉੱਥੇ ਹੀ ਹੋਰ ਵੀ ਵੱਖ-ਵੱਖ ਸ਼ਹਿਰਾਂ ਵਿੱਚੋਂ ਪੰਜ ਲੜਕੀਆਂ ਨੂੰ ਵੀ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਵੱਲੋਂ ਇੱਕ ਲਹਿਰ ਛੇੜੀ ਜਾ ਰਹੀ ਹੈ ਜਿਸ ਤਹਿਤ ਕਿਸੇ ਵੀ ਪਰਿਵਾਰ ਦਾ ਕੋਈ ਵੀ ਜੀਅ ਪਰਿਵਾਰਕ ਮੈਂਬਰ ਕਿਸੇ ਵੀ ਦੇਸ਼ ਦੇ ਵਿੱਚ ਫਸਿਆ ਹੋਵੇ ਤਾਂ ਆਮ ਆਦਮੀ ਪਾਰਟੀ ਨਾਲ ਸੰਪਰਕ ਕਰੇ ਅਸੀਂ ਉਸ ਨੂੰ ਵਾਪਸ ਸਹੀ ਸਲਾਮਤ ਘਰ ਤੱਕ ਪਹੁੰਚਾਵਾਂਗੇ।

ABOUT THE AUTHOR

...view details