ਐਕਸ਼ਨ 'ਚ ਰਾਜਾ ਵੜਿੰਗ, ਹੁਣ ਕਾਂਗਰਸੀ ਲੀਡਰਾਂ ਦੀਆਂ ਬੱਸਾਂ ਦੇ ਵੀ ਕੱਟੇ ਚਲਾਨ
ਲੁਧਿਆਣਾ: ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Warring) ਨੇ ਲੁਧਿਆਣਾ ‘ਚ ਕਿਸਾਨਾਂ (Farmers) ਵੱਲੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਕੀਤੇ ਵਿਰੋਧ ਨੂੰ ਜਾਇਜ਼ ਕਰਾਰ ਦਿੱਤਾ ਹੈ। ਵੜਿੰਗ (Warring) ਨੇ ਕਿਹਾ ਕਿ ਪੂਰਾ ਪੰਜਾਬ ਸੁਖਬੀਰ ਬਾਦਲ ਦਾ ਵਿਰੋਧ ਕਰਦਾ ਹੈ। ਇਸ ਮੌਕੇ ਉਨ੍ਹਾਂ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Former Cabinet Minister Bikram Singh Majithia) ‘ਤੇ ਚਿੱਟਾ ਵੇਚਣ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਸਮੇਂ ਪੰਜਾਬ ਵਿੱਚ ਨਸ਼ੇ (Drugs) ਅਤੇ ਰੇਤ ਦੇ ਵਪਾਰ ਵਿੱਚ ਅਕਾਲੀ ਆਗੂਆਂ ਨੇ ਪੰਜਾਬ ਦੀ ਪੂਰੀ ਲੁੱਟ ਕੀਤੀ ਹੈ। ਇਸ ਮੌਕੇ ਵੜਿੰਗ ਨੇ ਪੰਜਾਬ ਵਿੱਚ ਬੱਸ ਯੂਨੀਅਨਾਂ ਦੀ ਚੱਲ ਰਹੀ ਹੜਤਾਲ (Strike) ਨੂੰ ਵੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ।